Akhand Kirtani Jatha

ਅਖੰਡ ਕੀਰਤਨੀ ਜੱਥਾ, ਮੋਗਾ

ਗੁਰਬਾਣੀ ਕੀਰਤਨ, ਨਾਮ-ਅਭਿਆਸ ਅਤੇ ਖਾਲਸਾਈ ਜੀਵਨ-ਜੁਗਤਿ ਨੂੰ ਸਾਂਭਣ ਲਈ ਸਮਰਪਿਤ।

Bhai Sahib Bhai Randhir Singh Ji

ਅਖੰਡ ਕੀਰਤਨੀ ਜੱਥੇ ਦੀ ਨੀਂਹ ਵੀਹਵੀਂ ਸਦੀ ਦੇ ਮਹਾਨ ਗੁਰਸਿੱਖ, ਪੰਥ ਰਤਨ ਅਤੇ ਅਦੁੱਤੀ ਗੁਰਮਤਿ ਨਾਮ ਅਭਿਆਸੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੇ ਪਵਿੱਤਰ ਜੀਵਨ ਅਤੇ ਮਿਸ਼ਨ ਵਿੱਚੋਂ ਪ੍ਰਗਟ ਹੋਈ ਹੈ। ਆਪ ਜੀ ਇਕ ਐਸੀ ਰੂਹਾਨੀ ਸ਼ਖ਼ਸੀਅਤ ਸਨ ਜਿਨ੍ਹਾਂ ਨੇ ਗੁਰਸਿੱਖੀ ਜੀਵਨ-ਜੁਗਤਿ ਅਤੇ ਨਾਮ-ਬਾਣੀ ਦੀ ਮਰਯਾਦਾ ਨੂੰ ਮੁੜ ਸੁਰਜੀਤ ਕੀਤਾ।

Bhai Sahib Bhai Randhir Singh Ji
ਪੰਥ ਰਤਨ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ

ਅਖੰਡ ਕੀਰਤਨੀ ਜੱਥੇ ਦੀ ਅਸਲ ਪਛਾਣ ਗੁਰਬਾਣੀ ਦੇ ਨਿਰੋਲ ਕੀਰਤਨ ਅਤੇ ਨਾਮ-ਅਭਿਆਸ ਦੀ ਕਮਾਈ ਹੈ। ਇਸ ਜੱਥੇ ਦੀ ਵਿਲੱਖਣਤਾ ‘ਰੈਣ ਸਬਾਈ ਕੀਰਤਨ’ ਹੈ, ਜਿੱਥੇ ਸਾਰੀ ਰਾਤ ਸੰਗਤੀ ਰੂਪ ਵਿੱਚ ਗੁਰਬਾਣੀ ਦਾ ਕੀਰਤਨ ਹੁੰਦਾ ਹੈ ਅਤੇ ਸੰਗਤ ਇਲਾਹੀ ਰਸ ਵਿੱਚ ਸਰਸ਼ਾਰ ਹੋ ਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਅਭੇਦ ਹੁੰਦੀ ਹੈ।